- 1. ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?
A) ਸਮਾਜ ਸ਼ਾਸਤਰ B) ਅਰਥ ਸ਼ਾਸਤਰ C) ਦਰਸ਼ਨ ਸ਼ਾਸਤਰ D) ਰਾਜਨੀਤੀ ਸ਼ਾਸਤਰ
- 2. ਕਿਸੇ ਵਸਤੂ ਜਾਂ ਸੇਵਾ ਵਿਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਕੀ ਕਿਹਾ ਜਾਂਦਾ ਹੈ?
A) ਉਪਭੋਗ B) ਮੁੱਦਰਾ C) ਆਮਦਨ D) ਉਪਯੋਗਤਾ ਜਾਂ ਤੁਸ਼ਟੀਗੁਣ
- 3. ________ ਉਹ ਛੂਹਣ ਯੋਗ ਚੀਜ਼ਾਂ ਹਨ ਜੋ ਮਨੁੱਖੀ ਜ਼ਰੂਰਤਾਂ ਨੂੰ ਸੰਤੁਸ਼ਤ ਕਰਦੀਆਂ ਹਨ
A) ਸੇਵਾਵਾਂ B) ਵਸਤਾਂ
- 4. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਹੜੀ ਸੇਵਾ ਖੇਤਰ ਵਿਚ ਸ਼ਾਮਲ ਨਹੀਂ ਹੈ ?
A) ਵਕੀਲ ਦੁਆਰਾ ਕੇਸ ਲੜਨਾ B) ਡਾਕਟਰ ਦੁਆਰਾ ਇਲਾਜ ਕਰਨਾ C) ਮੋਬਾਈਲ਼ ਫੋਨ ਚਲਾਉਣਾ D) ਅਧਿਆਪਕ ਦੁਆਰਾ ਪੜ੍ਹਾਉਣਾ
- 5. ਰੁਪਏ, ਸਿੱਕੇ ਅਤੇ ਚੈੱਕ ਕਿਸ ਦੇ ਵੱਖ ਵੱਖ ਰੂਪ ਹਨ?
A) ਕੀਮਤ B) ਮੁਦਰਾ C) ਧਨ D) ਵਸਤਾਂ
- 6. ਅਜਿਹੀਆਂ ਸਾਰੀਆਂ ਵਸਤਾਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਨਣ ਲਈ ਅਸੀਂ ਕੀਮਤ ਦਿੰਦੇ ਹਾਂ ਨੂੰ ਕੀ ਕਿਹਾ ਜਾਂਦਾ ਹੈ?
A) ਲਾਗਤ B) ਕੀਮਤ C) ਮੁੱਦਰਾ D) ਧਨ
- 7. ਹੇਠ ਲਿਖਿਆਂ ਵਿੱਚੋਂ ਕਿਹੜੀ ਮੁਦਰਾ ਦੀ ਵਿਸ਼ੇਸ਼ਤਾ ਨਹੀਂ ਹੈ?
A) ਇਹ ਮੁੱਲ ਦੀ ਪਰਮਾਣਿਕ ਇਕਾਈ ਨਹੀਂ ਹੈ B) ਮੁਦਰਾ ਵਟਾਂਦਰੇ ਦਾ ਮਾਧਿਅਮ ਹੈ C) ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ D) ਮੁਦਰਾ ਨੂੰ ਕਿਸੇ ਵੀ ਥਾਂ ਤੇ ਲੈ ਕੇ ਜਾਇਆ ਜਾ ਸਕਦਾ ਹੈ
- 8. ______ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੈ ਜਿਹੜੀ ਇਕ ਵਿਕਰੇਤਾ ਇੱਕ ਨਿਸਚਿਤ ਸਮੇਂ ਤੇ ਕੀਮਤਾਂ ਤੇ ਵੇਚਣ ਲਈ ਤਿਆਰ ਹੈ।
A) ਪੂਰਤੀ B) ਲਾਗਤ C) ਮੰਗ D) ਆਮਦਨ
- 9. ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ?
A) ਮੰਗ B) ਲਾਗਤ C) ਆਮਦਨ D) ਪੂਰਤੀ
- 10. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਰਿਆ ਕਿਰਤ ਮੰਨੀ ਜਾਵੇਗੀ?
A) ਮਾਂ ਦਾ ਪਿਆਰ ਨਾਲ ਆਪਣੇ ਬੱਚੇ ਦੀ ਦੇਖਭਾਲ ਕਰਨਾ B) ਇੱਕ ਨਰਸ ਦਾ ਹਸਪਤਾਲ ਵਿੱਚ ਬੱਚੇ ਦੀ ਦੇਖਭਾਲ ਕਰਨਾ C) ਅਨਿਲ ਦਾ ਆਪਣੀ ਖੁਸ਼ੀ ਲਈ ਫੁਟਬਾਲ ਖੇਡਣਾ D) ਸਾਹਿਲ ਦੁਆਰਾ ਆਪਣੇ ਸ਼ੌਕ ਨਾਲ ਰਿਕਸ਼ਾ ਚਲਾਉਣਾ
|