c9 Eco. L1 - ਇੱਕ ਪਿੰਡ ਦੀ ਕਹਾਣੀ - Quiz
- 1. ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?
A) ਅਰਥ ਸ਼ਾਸਤਰ B) ਰਾਜਨੀਤੀ ਸ਼ਾਸਤਰ C) ਸਮਾਜ ਸ਼ਾਸਤਰ D) ਦਰਸ਼ਨ ਸ਼ਾਸਤਰ
- 2. ਕਿਸੇ ਵਸਤੂ ਜਾਂ ਸੇਵਾ ਵਿਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਕੀ ਕਿਹਾ ਜਾਂਦਾ ਹੈ?
A) ਉਪਭੋਗ B) ਮੁੱਦਰਾ C) ਆਮਦਨ D) ਉਪਯੋਗਤਾ ਜਾਂ ਤੁਸ਼ਟੀਗੁਣ
- 3. ________ ਉਹ ਛੂਹਣ ਯੋਗ ਚੀਜ਼ਾਂ ਹਨ ਜੋ ਮਨੁੱਖੀ ਜ਼ਰੂਰਤਾਂ ਨੂੰ ਸੰਤੁਸ਼ਤ ਕਰਦੀਆਂ ਹਨ
A) ਸੇਵਾਵਾਂ B) ਵਸਤਾਂ
- 4. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਹੜੀ ਸੇਵਾ ਖੇਤਰ ਵਿਚ ਸ਼ਾਮਲ ਨਹੀਂ ਹੈ ?
A) ਡਾਕਟਰ ਦੁਆਰਾ ਇਲਾਜ ਕਰਨਾ B) ਵਕੀਲ ਦੁਆਰਾ ਕੇਸ ਲੜਨਾ C) ਅਧਿਆਪਕ ਦੁਆਰਾ ਪੜ੍ਹਾਉਣਾ D) ਮੋਬਾਈਲ਼ ਫੋਨ ਚਲਾਉਣਾ
- 5. ਰੁਪਏ, ਸਿੱਕੇ ਅਤੇ ਚੈੱਕ ਕਿਸ ਦੇ ਵੱਖ ਵੱਖ ਰੂਪ ਹਨ?
A) ਵਸਤਾਂ B) ਧਨ C) ਮੁਦਰਾ D) ਕੀਮਤ
- 6. ਅਜਿਹੀਆਂ ਸਾਰੀਆਂ ਵਸਤਾਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਨਣ ਲਈ ਅਸੀਂ ਕੀਮਤ ਦਿੰਦੇ ਹਾਂ ਨੂੰ ਕੀ ਕਿਹਾ ਜਾਂਦਾ ਹੈ?
A) ਧਨ B) ਲਾਗਤ C) ਮੁੱਦਰਾ D) ਕੀਮਤ
- 7. ਹੇਠ ਲਿਖਿਆਂ ਵਿੱਚੋਂ ਕਿਹੜੀ ਮੁਦਰਾ ਦੀ ਵਿਸ਼ੇਸ਼ਤਾ ਨਹੀਂ ਹੈ?
A) ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ B) ਮੁਦਰਾ ਵਟਾਂਦਰੇ ਦਾ ਮਾਧਿਅਮ ਹੈ C) ਮੁਦਰਾ ਨੂੰ ਕਿਸੇ ਵੀ ਥਾਂ ਤੇ ਲੈ ਕੇ ਜਾਇਆ ਜਾ ਸਕਦਾ ਹੈ D) ਇਹ ਮੁੱਲ ਦੀ ਪਰਮਾਣਿਕ ਇਕਾਈ ਨਹੀਂ ਹੈ
- 8. ______ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੈ ਜਿਹੜੀ ਇਕ ਵਿਕਰੇਤਾ ਇੱਕ ਨਿਸਚਿਤ ਸਮੇਂ ਤੇ ਕੀਮਤਾਂ ਤੇ ਵੇਚਣ ਲਈ ਤਿਆਰ ਹੈ।
A) ਪੂਰਤੀ B) ਆਮਦਨ C) ਲਾਗਤ D) ਮੰਗ
- 9. ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ?
A) ਪੂਰਤੀ B) ਮੰਗ C) ਆਮਦਨ D) ਲਾਗਤ
- 10. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਰਿਆ ਕਿਰਤ ਮੰਨੀ ਜਾਵੇਗੀ?
A) ਅਨਿਲ ਦਾ ਆਪਣੀ ਖੁਸ਼ੀ ਲਈ ਫੁਟਬਾਲ ਖੇਡਣਾ B) ਮਾਂ ਦਾ ਪਿਆਰ ਨਾਲ ਆਪਣੇ ਬੱਚੇ ਦੀ ਦੇਖਭਾਲ ਕਰਨਾ C) ਸਾਹਿਲ ਦੁਆਰਾ ਆਪਣੇ ਸ਼ੌਕ ਨਾਲ ਰਿਕਸ਼ਾ ਚਲਾਉਣਾ D) ਇੱਕ ਨਰਸ ਦਾ ਹਸਪਤਾਲ ਵਿੱਚ ਬੱਚੇ ਦੀ ਦੇਖਭਾਲ ਕਰਨਾ
|
Students who took this test also took :